RBWM - Mind the Gap in Punjabi

1. ਰਾਇਲ ਬੋਰੋ ਆੱਵ ਵਿੰਜ਼ਰ ਐਂਡ ਮੇਡਨਹੈੱਡ – ਦੇਖਭਾਲ ਕਰਨ ਵਾਲੇ ਦੱਖਣੀ ਏਸ਼ੀਆਈ ਲੋਕਾਂ ਬਾਰੇ ਸਰਵੇਅ

0%
ਅਸੀਂ ਜਾਨਣਾ ਚਾਹੁੰਦੇ ਹਾਂ ਕਿ ਰਾਇਲ ਬੋਰੋ ਆੱਵ ਵਿੰਜ਼ਰ ਐਂਡ ਮੇਡਨਹੈੱਡ ਵਿਚ ਪੈਸੇ ਲਏ ਬਿਨਾਂ ਦੇਖਭਾਲ ਕਰਨ ਵਾਲੇ ਦੱਖਣੀ ਏਸ਼ੀਆਈ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ। ਪੈਸੇ ਲਏ ਬਿਨਾਂ ਕਿਸੇ ਦੀ ਦੇਖਭਾਲ ਕਰਨ ਵਾਲੇ ਦੱਖਣੀ ਏਸ਼ੀਆਈ ਲੋਕ ਕਿਰਪਾ ਕਰਕੇ ਇਸ ਪੁਛ ਗਿੱਛ (ਸਰਵੇਅ) ਵਿਚ ਹਿੱਸਾ ਲੈ ਕੇ ਆਪਣੇ ਵਿਚਾਰ ਅਤੇ ਤਜਰਬੇ ਸਾਡੇ ਨਾਲ ਸਾਂਝੇ ਕਰਨ।

ਇਸ ਸਰਵੇਅ ਦੇ ਨਤੀਜੇ ਕਿਸੇ ਦਾ ਨਾਂ ਦੱਸੇ ਬਿਨਾਂ ਨੈਸ਼ਨਲ ਹੈਲਥ ਸਰਵਿਸ ਅਤੇ ਲੋਕਲ ਅਥਾਰਿਟੀ (ਕਾਉਂਸਿਲ) ਨੂੰ ਦੱਸੇ ਜਾਣਗੇ, ਤਾਂਕਿ ਆਉਣ ਵਾਲੇ ਸਮੇਂ ਸੇਵਾਵਾਂ ਵੱਧ ਚੰਗੀਆਂ ਬਣਾਈਆਂ ਜਾ ਸਕਣ।



ਤੁਸੀਂ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋਗੇ ਉਹਦੀ ਜਾਂਚ ਪੜਤਾਲ ਹੈਲਥਵਾਚ ਇੰਗਲੈਂਡ ਵਾਲੇ ਕਰਨਗੇ ਅਤੇ ਉਹ ਤੁਹਾਡੇ ਇਲਾਕੇ ਹੀ ਹੈਲਥਵਾਚ ਨਾਲ ਸਾਂਝੀ ਕੀਤੀ ਜਾਏਗੀ। ਇਹਦੇ ਨਾਲ ਪੂਰੇ ਦੇਸ਼ ਵਿਚ ਅਤੇ ਤੁਹਾਡੇ ਇਲਾਕੇ ਵਿਚ ਸੁਧਾਰ ਕਰਨ ਵਾਲੀਆਂ ਗੱਲਾਂ ਦੀ ਪਛਾਣ ਕਰਨ ਵਿਚ ਸਾਨੂੰ ਮਦਦ ਮਿਲਦੀ ਹੈ। ਅਸੀਂ ਆਪਣੀਆਂ ਰਿਪੋਰਟਾਂ ਵਿਚ ਤੁਹਾਡੇ ਵਿਚਾਰਾਂ ਨੂੰ ਹੂਬਹੂ ਪੇਸ਼ ਕਰ ਸਕਦੇ ਹਾਂ,ਪਰ ਅਸੀਂ ਅਜਿਹੀ ਕਿਸੇ ਗੱਲ ਦੀ ਵਰਤੋਂ ਨਹੀਂ ਕਰਾਂਗੇ ਜਿਹਦੇ ਨਾਲ ਤੁਹਾਡੀ ਪਛਾਣ ਹੋ ਸਕੇ।
ਤੁਹਾਡੇ ਵਿਚਾਰਾਂ ਦੇ ਨਾਲ ਨਾਲ, ਅਸੀਂ ਤੁਹਾਥੋਂ ਕੁਝ ਨਿਜੀ ਜਾਣਕਾਰੀ ਵੀ ਮੰਗਾਂਗੇ ਜੋ ਤੁਸੀਂ ਆਪਣੀ ਮਰਜ਼ੀ ਨਾਲ ਦੇ ਸਕਦੇ ਹੋ। ਇਹਦੇ ਨਾਲ ਸਾਨੂੰ ਪਤਾ ਲਗ ਸਕਦਾ ਹੈ ਕਿ ਸਥਾਨਕ ਸਿਹਤ ਸੇਵਾਵਾਂ ਅਤੇ ਦੇਖਭਾਲ ਦੀਆਂ ਸੇਵਾਵਾਂ ਬਾਰੇ ਵੱਖ ਵੱਖ ਗਰੁਪਾਂ ਦੇ ਲੋਕ ਕੀ ਸੋਚਦੇ ਹਨ, ਅਤੇ ਚੰਗਿਆਈ, ਵਖਰੇਵੇਂ ਅਤੇ ਸਭਨਾਂ ਨੂੰ ਸ਼ਾਮਿਲ ਕਰਨ ਦੇ ਸਾਡੇ ਨਿਸ਼ਾਨੇ ਨੂੰ ਪੂਰਾ ਕਰਨ ਵਿਚ ਸਾਨੂੰ ਮਦਦ ਮਿਲੇਗੀ।  
ਜੇ ਤੁਸੀਂ ਇਹ ਜਾਣਕਾਰੀ ਕਿਸੇ ਹੋਰ ਵਲੋਂ ਸਾਂਝੀ ਕਰ ਰਹੇ ਹੋ ਤਾਂ ਇਸ ਕੰਮ ਦੀ ਇਜਾਜ਼ਤ ਉਹਤੋਂ ਜ਼ਰੂਰ ਲੈ ਲਵੋ, ਜਾਂ ਤੁਹਾਡੀ ਸਾਂਝੀ ਕੀਤੀ ਜਾਣਕਾਰੀ ਬਿਨਾਂ ਨਾਂ ਦੱਸੇ ਹੋਣੀ ਚਾਹੀਦੀ ਹੈ।
ਕਿਰਪਾ ਕਰਕੇ ਇਹ ਸਮਝ ਲਓ ਕਿ ਭਾਵੇਂ ਇਹ ਜਾਣਕਾਰੀ ਤੁਹਾਡੀ ਸਥਾਨਕ ਹੈਲਥਵਾਚ ਨਾਲ ਸਾਂਝੀ ਕੀਤੀ ਜਾਂਦੀ ਹੈ, ਪਰ ਜੇ ਤੁਹਾਨੂੰ ਕਿਸੇ ਮਦਦ ਜਾਂ ਸਲਾਹ ਦੀ ਲੋੜ ਹੈ, ਤਾਂ ਤੁਸੀਂ ਸਿੱਧੇ ਉਹਨਾਂ ਨਾਲ ਗੱਲ ਕਰੋ, ਕਿਉਂਕਿ ਤੁਹਾਡੇ ਨਾਲ ਸੰਪਰਕ ਕਰਨ ਬਾਰੇ ਜਾਣਕਾਰੀ ਅਸੀਂ ਉਹਨਾਂ ਨੂੰ ਨਹੀਂ ਦਿੰਦੇ।
ਤੁਹਡੇ ਬਾਰੇ ਜਾਣਕਾਰੀ ਦੀ ਵਰਤੋਂ ਅਸੀਂ ਕਿਵੇਂ ਕਰਦੇ ਹਾਂ, ਇਹਦੇ ਬਾਰੇ ਤੁਸੀਂ ਸਾਡੀ ਪ੍ਰਾਈਵੇਸੀ ਸਟੇਟਮੈਂਟ  (in our privacy statement) ਪੜ੍ਹੋ।

 
 

1. ਸਰਵੇਅ (ਪੁੱਛ ਗਿੱਛ) ਬਾਰੇ ਜਾਣਕਾਰੀ *

 

2. ਕਿਰਪਾ ਕਰ ਕੇ ਉਸ ਵਿਅਕਤੀ (ਮਰਦ ਜਾਂ ਔਰਤ) ਬਾਰੇ ਦੱਸੋ ਜਿਹਦੀ ਦੇਖਭਾਲ ਤੁਸੀਂ ਕਰਦੇ ਹੋ (ਲਾਗੂ ਹੋਣ ਵਾਲੀਆਂ ਸਭ ਗੱਲਾਂ ਤੇ ਸਹੀ  ਦਾ ਨਿਸ਼ਾਨ ਲਾਓ)

 

3. ਤੁਸੀਂ ਕਿੰਨੇ ਸਮੇਂ ਤੋਂ ਦੇਖਭਾਲ ਕਰ ਰਹੇ ਹੋ?

 

4. ਤੁਸੀਂ ਦੇਖਭਾਲ ਕਰਨ ਵਾਲੇ ਕਿਉਂ ਬਣੇ?

 

5. ਕੀ ਤੁਸੀਂ ਆਪਣੇ ਜੀ ਪੀ ਡਾਕਟਰ ਕੋਲ ਦੇਖਭਾਲ ਕਰਨ ਵਾਲੇ ਦੇ ਤੌਰ ਤੇ ਰਜਿਸਟਰ ਹੋਏ ਹੋ?

 

6. ਕੀ ਲੋਕਲ ਅਥਾਰਿਟੀ (ਕਾਉਂਸਿਲ) ਨੇ ਤੁਹਾਡੇ ਨਾਲ ਮਿਲ ਕੇ ਤੁਹਾਡੀਆਂ ਦੇਖਭਾਲ ਕਰਨ ਵਾਲੇ ਦੀਆਂ ਲੋੜਾਂ ਦਾ ਹਿਸਾਬ ਲਾਇਆ ਹੈ?

 

7. ਕਿਰਪਾ ਕਰ ਕੇ ਆਪਣੇ ਬਾਰੇ ਦੱਸੋ (ਲਾਗੂ ਹੋਣ ਵਾਲੀਆਂ ਸਭ ਗੱਲਾਂ ਤੇ ਸਹੀ  ਦਾ ਨਿਸ਼ਾਨ ਲਾਓ)

 

8. . ਕੀ ਤੁਸੀਂ ਬੋਰੋ ਵਿਚ ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰਨ ਵਾਲੀਆਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ?

 

9. ਕਿਰਪਾ ਕਰਕੇ ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰਨ ਵਾਲੀਆਂ ਉਹਨਾਂ ਸੇਵਾਵਾਂ ਦੇ ਨਾਂ ਦੱਸੋ ਜਿਹਨਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ?

 

10. ਜੇ ਤੁਸੀਂ ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰਨ ਵਾਲੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਦੇ, ਤਾਂ ਉਹਨਾਂ ਦੇ ਨਾਂ ਦੱਸੋ ਅਤੇ ਇਹ ਵੀ ਦੱਸੋ ਕਿ ਤੁਸੀਂ ਇਹਨਾਂ ਦੀ ਵਰਤੋਂ ਕਿਉਂ ਨਹੀਂ ਕਰ ਸਕਦੇ?

 

11. ਤੁਹਾਨੂੰ ਕਿਸ ਕਿਸਮ ਦੀ ਮਦਦ ਦੀ ਲੋੜ ਪੈਂਦੀ ਹੈ? (ਲਾਗੂ ਹੋਣ ਵਾਲੀਆਂ ਸਭ ਗੱਲਾਂ ਤੇ ਸਹੀ  ਦਾ ਨਿਸ਼ਾਨ ਲਾਓ)

 

12. ਕੀ ਤੁਹਾਡੀਆਂ ਕੋਈ ਹੋਰ ਲੋੜਾਂ ਵੀ ਹਨ ਜੋ ਉਹਨਾਂ ਸੇਵਾਵਾਂ ਨਾਲ ਪੂਰੀਆਂ "ਨਹੀਂ" ਹੁੰਦੀਆਂ ਜਿਹਨਾਂ ਦੀ ਵਰਤੋਂ ਤੁਸੀਂ ਕਰ ਰਹੇ ਹੋ?

 

13. ਤੁਹਾਡੇ ਖ਼ਿਆਲ ਮੁਤਾਬਿਕ ਸੇਵਾਵਾਂ ਦੇਣ ਵਾਲੇ ਤੁਹਾਡੀਆਂ ਲੋੜਾਂ ਵੱਧ ਚੰਗੇ ਢੰਗ ਨਾਲ ਪੂਰੀਆਂ ਕਰਨ ਲਈ ਕੀ ਕਰ ਸਕਦੇ ਹਨ?