Interpretation and Translation Services Survey - Punjabi

0%

1. ਜਾਣ-ਪਹਿਚਾਣ

ਸਰੀ ਹਾਰਟਲੈਂਡ ਕਲਿਨਿਕਲ ਕਮਿਸ਼ਨਿੰਗ ਗਰੁੱਪਸ, ਨੌਰਥ ਵੈਸਟ ਸਰੀ CCG (ਸੀ.ਸੀ.ਜੀ.), ਸਰੀ ਡਾਊਨਜ਼ CCG ਅਤੇ ਗਿਲਡਫੋਰਡ ਅਤੇ ਵੈਵਰਲੀ CCG ਨੂੰ ਸ਼ਾਮਲ ਕਰਦਾ ਹੈ, ਜੋ ਆਪਣੇ ਸਥਾਨਕ ਇਲਾਕਿਆਂ ਵਿੱਚ ਲੋਕਾਂ ਲਈ ਸਿਹਤ ਸੰਭਾਲ ਸੇਵਾਵਾਂ ਖਰੀਦਣ ਲਈ ਇਕੱਠੇ ਕੰਮ ਕਰਦੇ ਹਨ। CCGs ਇਸ ਸਮੇਂ ਸੇਵਾ ਨਵਿਆਉਣ ਲਈ ਕੰਮ ਕਰ ਰਹੇ ਹਨ ਜੋ ਉਨ੍ਹਾਂ ਲੋਕਾਂ ਦੀ ਸਹਾਇਤਾ ਕਰੇਗੀ ਜਿਨ੍ਹਾਂ ਨੂੰ ਆਪਣੀ ਅਪੌਇੰਟਮੈਂਟ ਦੌਰਾਨ ਆਪਣੇ GP (ਜੀ.ਪੀ.) ਨਾਲ ਗੱਲਬਾਤ ਕਰਨ ਲਈ ਮਦਦ ਦੀ ਲੋੜ ਪੈਂਦੀ ਹੈ। ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕਈ ਵਿਕਲਪ ਸ਼ਾਮਲ ਹੋ ਸਕਦੇ ਹਨ, ਮਿਸਾਲ ਲਈ, ਅਪੌਇੰਟਮੈਂਟ ਸਮੇਂ ਦੁਭਾਸ਼ੀਆ ਦਾ ਮੌਜੂਦ ਰਹਿਣਾ, ਵੱਖ-ਵੱਖ ਭਾਸ਼ਾਵਾਂ ਵਿੱਚ ਡਾਕਟਰੀ ਚਿੱਠੀਆਂ ਦਾ ਅਨੁਵਾਦ ਕਰਨਾ ਜਾਂ ਬ੍ਰੇਲ ਵਰਗੇ ਵੱਖ-ਵੱਖ ਫਾਰਮੇਟਾਂ (ਪ੍ਰਾਰੂਪਾਂ) ਵਿੱਚ ਜਾਣਕਾਰੀ ਦੀ ਪੇਸ਼ਕਸ਼ ਕਰਨੀ। ਅਸੀਂ ਤੁਹਾਡੇ ਤੋਂ ਇਸ ਬਾਰੇ ਹੋਰ ਜਾਣਕਾਰੀ ਲੈਣੀ ਚਾਹਾਂਗੇ ਕਿ ਤੁਸੀਂ ਸੇਵਾ ਵਿੱਚ ਕੀ ਦੇਖਣਾ ਚਾਹੁੰਦੇ ਹੋ। ਤੁਹਾਡੇ ਵਿਚਾਰ ਸੁਣਨੇ ਇਹ ਯਕੀਨੀ ਬਣਾਉਣ ਲਈ ਅਹਿਮ ਹੋਣਗੇ ਕਿ ਅਸੀਂ ਸਥਾਨਕ ਇਲਾਕੇ ਲਈ ਸਹੀ ਸੇਵਾ ਦਾ ਵਿਕਾਸ ਕਰੀਏ। ਇਹ ਸੰਖੇਪ ਸਰਵੇਖਣ ਤੁਹਾਡੇ ਵਿਚਾਰ ਜਾਣਨ ਦਾ ਇੱਕ ਤਰੀਕਾ ਹੈ। ਤੁਹਾਡੇ ਉੱਤਰਾਂ ਅਤੇ ਟਿੱਪਣੀਆਂ ਨੂੰ ਅਗਿਆਤ ਅਤੇ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ, ਸਿਰਫ ਸੇਵਾ ਦੇ ਵਿਕਾਸ ਲਈ ਯੋਜਨਾਵਾਂ ਦੀ ਘੋਖ ਕਰਨ ਲਈ ਹੀ ਇਨ੍ਹਾਂ ਨੂੰ ਵਰਤਿਆ ਜਾਵੇਗਾ। ਸਰਵੇਖਣ ਪੂਰਾ ਕਰਨ ਲਈ 5-10 ਮਿੰਟ ਲੱਗਣੇ ਚਾਹੀਦੇ ਹਨ ਅਤੇ ਤੁਹਾਡੇ ਉੱਤਰਾਂ ਨੂੰ ਅਗਿਆਤ ਬਣਾਇਆ ਜਾਵੇਗਾ। ਜੇ ਤੁਹਾਡੇ ਕੋਲ ਸਰਵੇਖਣ ਬਾਰੇ ਕੋਈ ਪ੍ਰਸ਼ਨ ਹਨ ਤਾਂ ਕਿਰਪਾ ਕਰਕੇ amraze.khan@nhs.net ਨਾਲ ਸੰਪਰਕ ਕਰੋ ਅਸੀਂ ਇਸ ਸਰਵੇਖਣ ਨੂੰ ਪੂਰਾ ਕਰਨ ਲਈ ਤੁਹਾਡਾ ਪਹਿਲਾਂ ਤੋਂ ਹੀ ਧੰਨਵਾਦ ਕਰਨਾ ਚਾਹਾਂਗੇ। ਕਿਰਪਾ ਕਰਕੇ ਸਰਵੇਖਣ ਸ਼ੁਰੂ ਕਰਨ ਲਈ ‘Next (ਅਗਲਾ)’ ’ਤੇ ਕਲਿੱਕ ਕਰੋ।